ਪੰਜਾਬੀ Meritorious-SoE ਪ੍ਰੀਖਿਆ ਲਈ

1-15 ਪ੍ਰਸ਼ਨ

/15
1652

10ਵੀਂ ਪੰਜਾਬੀ

ਪ੍ਰੀਖਿਆ ਲਈ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ-15

1 / 15

ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ?

2 / 15

ਜਿਹੜੇ ਚਿੰਨ੍ਹ ਲਗਾਂ ਤੋਂ ਬਾਅਦ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

3 / 15

ਅ ‘ ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?

4 / 15

ਜਿਸ ਦੁਆਰਾ ਅੱਖਰਾਂ, ਲਗਾ, ਮਾਤਰਾਂ, ਲਗਾਖਰਾਂ ਦਾ ਗਿਆਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ?

5 / 15

ਪੰਜਾਬੀ ਵਿੱਚ ਸ਼ੁਰ ਅੱਖਰਾਂ ਦੀ ਗਿਣਤੀ ਹੈ:

6 / 15

ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਹੈ:

7 / 15

ਪੰਜਾਬੀ ਲਿਪੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਹੈ:

8 / 15

ਪੰਜਾਬੀ ਭਾਸ਼ਾ ਦੀ ਕੇਂਦਰੀ ਜਾਂ ਟਕਸਾਲੀ ਬੋਲੀ ਕਿਹੜੀ ਹੈ?

9 / 15

ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ?

10 / 15

ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

11 / 15

ਜਿਹੜੀ ਬੋਲੀ ਸਾਹਿਤ ਰਚਨਾ ਕਰਨ ਸਮੇਂ ਵਰਤੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?

12 / 15

ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ-ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ, ਉਸ ਨੂੰ ਕੀ ਕਿਹਾ ਜਾਂਦਾ ਹੈ?

13 / 15

ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?

14 / 15

ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

15 / 15

ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਉਨ੍ਹਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ?

Your score is

0%

16-50 ਪ੍ਰਸ਼ਨ

16. ਜਿਸ ਅੱਖਰ ਨਾਲ ਲਗ ਨਾ ਲੱਗੀ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(1) ਵਰਣ
(2) ਮੁਕਤਾ
(3) ਦੁੱਤ
(4) ਵਿਅੰਜਨ

(2) ਮੁਕਤਾ

17. ‘ ੳ’ ਅੱਖਰ ਨਾਲ ਇਨ੍ਹਾਂ ਵਿੱਚੋਂ ਕਿਹੜੀ ਲਗ ਨਹੀਂ ਲੱਗਦੀ?
(1) ‘ ਹੋੜਾ
(2) ਦੁਲਾਵਾਂ
(3) ਔਂਕੜ
(4) ਦੁਲੈਂਕੜ

(2) ਦੁਲਾਵਾਂ

18. ਜਿਹੜੇ ਸ਼ਬਦ ਕੁੱਝ ਅਰਥ ਰੱਖਦੇ ਹਨ ਉਨ੍ਹਾਂ ਨੂੰ ਕੀ ਆਖਦੇ ਹਨ?
(1) ਨਾਂਵ
(2) ਸਾਰਥਕ
(3) ਸ਼ਬਦ
(4) ਪੜਨਾਂਵ

(2) ਸਾਰਥਕ

19. ਕਿਸੇ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਏ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਕਰਤਾ
(2) ਕਿਰਿਆ
(3) ਕਰਮ
(4) ਪੂਰਕ

(2) ਮੁਕਤਾ

20. ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ?
(1) ਕਰਤਾ
(2) ਕਰਮ
(3) ਕਿਰਿਆ
(4) ਪੂਰਕ

(2) ਕਰਮ

21.ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
(1) ਚਾਰ
(2) ਦੋ
(3) ਪੰਜ
(4) ਤਿੰਨ

(4) ਤਿੰਨ

22. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿੱਪੀ ਦੀ ਵਰਤੋਂ ਹੁੰਦੀ ਹੈ।
a) ਦੇਵਨਾਗਰੀ
b) ਰੋਮਨ
c) ਫਾਰਸੀ
d) ਗੁਰਮੁਖੀ

d) ਗੁਰਮੁਖੀ

23. ਪੜਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ।
a) ਤਿੰਨ
b) ਚਾਰ
c) ਪੰਜ
d) ਛੇ

d) ਛੇ

24. ਨਾਂਵ ਸ਼ਬਦ ਚੁਣੋ ?
a) ਰੁਕਣਾ
b) ਕੁਰਸੀ
c) ਹੱਸਣਾ
d) ਉਹ

b) ਕੁਰਸੀ

25. ਪਰਿਮਾਣ ਵਾਚਕ ਵਿਸ਼ੇਸ਼ਣ ਚੁਣੋ ?
a) ਸੱਤ ਮੀਟਰ
b) ਗੋਰਾ
c) ਕਾਰ
d) ਅਸੀਂ

a) ਸੱਤ ਮੀਟਰ

26. ਕਿਹੜਾ ਸ਼ਬਦ ਦੂਰ ਦਾ ਵਿਰੋਧੀ ਨਹੀਂ ਹੈ ?
a) ਕੋਲ
b) ਸਾਹਮਣੇ
c) ਪਾਸ
d) ਨੇੜੇ

b) ਸਾਹਮਣੇ

27. ਜਾਤ ਦੀ ਕੋਹੜ-ਕਿਰਲੀ _ _ _ _ _ _ ਅਖਾਣ ਪੂਰੀ ਕਰੋ।
a) ਕੰਮ ਵੱਡੇ ਵੱਡੇ
b) ਸ਼ਤੀਰਾਂ ਨੂੰ ਜੱਫੇ
c) ਉੱਠਿਆ ਜਾਂਦਾ ਨਹੀਂ
d) ਫਿੱਟੇ ਮੂੰਹ ਗੋਡਿਆਂ ਦੇ

b) ਸ਼ਤੀਰਾਂ ਨੂੰ ਜੱਫੇ

28. ਪੋਠੋਹਾਰੀ ਕੀ ਹੈ ?
a) ਉਪ — ਭਾਸ਼ਾ
b) ਖੇਤਰ
c) ਲਿਪੀ
d) ਭਾਸ਼ਾ

b) ਸ਼ਤੀਰਾਂ ਨੂੰ ਜੱਫੇ

29. ਸ਼ਬਦ ਨੇ , ਨੂੰ ਅਤੇ ਦਾ ਕੀ ਹਨ ?
a) ਵਿਸਮਿਕ
b) ਵਿਸ਼ੇਸਣ
c) ਸੰਬੰਧਕ
d) ਕੋਈ ਨਹੀਂ

b) ਸ਼ਤੀਰਾਂ ਨੂੰ ਜੱਫੇ

30. ਵਰਤਮਾਨ ਕਾਲ ਚੁਣੋ ।
a) ਸੀ
b) ਹੈ
c) ਗਾ
d) ਦਾ

b) ਹੈ

31. ਊਠ ਦੇ ਗਲ _ _ _ _ _ _ ਅਖਾਣ ਪੂਰੀ ਕਰੋ ।
a) ਜੀਰਾ
b) ਘੁੰਗਰੂ
c) ਟੱਲੀ
d) ਹਾਰ

c) ਟੱਲੀ

32. ਦੀਵੇ ਥੱਲੇ _ _ _ _ _ _ ਮੁਹਾਵਰਾ ਪੂਰਾ ਕਰੋ ।
a) ਜ਼ਮੀਨ
b) ਹਨੇਰਾ
c) ਚਾਨਣਾ
d) ਤੇਲ

b) ਹਨੇਰਾ

33. ਖਾ, ਪੀ , ਉੱਠਣਾ, ਜਾਗਣਾ ਸ਼ਬਦ ਕੀ ਹਨ ?
a) ਨਾਂਵ
b) ਪੜਨਾਂਵ
c) ਕਿਰਿਆ
d) ਵਿਸ਼ੇਸ਼ਣ

c) ਕਿਰਿਆ

34. ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿਆਕਰਨ ਵਿੱਚ ਕੀ ਕਿਹਾ ਜਾਂਦਾ ਹੈ ?
a) ਕਰਮ
b) ਕਰਤਾ
c) ਸਕਰਮਕ ਕਿਰਿਆ
d) ਵਾਕ

b) ਕਰਤਾ

35. ਆਪੇ ਫਾਥੜੀਏ ਤੈਨੂੰ _ _ _ _ _ _ ਅਖਾਣ ਪੂਰੀ ਕਰੋ।
a) ਕੌਣ ਪਛਾਣੇ
b) ਕੋਈ ਨਾ ਪਛਾਣੇ
c) ਸੰਗਲਾਂ ਨਾਲ ਬੰਨੀਏ
d) ਕੌਣ ਛੁਡਾਵੇ

d) ਕੌਣ ਛੁਡਾਵੇ

36. ਉਹ ਘਰ ਗਿਆ ਤੇ ਉਸਨੇ ਰੋਟੀ ਖਾਦੀ — ਕਿਸ ਕਿਸਮ ਦਾ ਵਾਕ ਹੈ।
a) ਸਾਧਾਰਨ
b) ਮਿਸ਼ਰਿਤ
c) ਸੰਯੁਕਤ
d) ਵਿਸਮਿਕ

c) ਸੰਯੁਕਤ

37. ਕਿਸੇ ਨੂੰ ਹਰਾ ਦਿੱਤਾ ਜਾਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ?
a) ਦੰਦ ਕੱਢਣੇ
b) ਦੰਦ ਤੋੜਨੇ
c) ਦੰਦ ਪੀਸਣੇ
d) ਦੰਦ ਖੱਟੇ ਕਰਨੇ

d) ਦੰਦ ਖੱਟੇ ਕਰਨੇ

38. ਰੂਪ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ ਹਨ ।
a) ਦੋ
b) ਤਿੰਨ
c) ਚਾਰ
d) ਪੰਜ

a) ਦੋ

39. ਸੰਬੰਧਕ ਚੁਣੋ ।
a) ਮੈਂ , ਸਾਡਾ
b) ਤੂੰ , ਤੁਸੀਂ
c) ਦਾ , ਦੇ
d) ਕੌਣ , ਕਦੋਂ

c) ਦਾ , ਦੇ

40. ਮੈਨੂੰ ਬਹੁਤਾ ਦੁੱਧ ਚਾਹੀਦਾ ਹੈ , ਵਾਕ ਵਿੱਚ ਬਹੁਤਾ ਸ਼ਬਦ ਕੀ ਹੈ ?
a) ਵਿਸ਼ੇਸ਼ਣ
b) ਸੰਖਿਆਵਾਚਕ ਵਿਸ਼ੇਸ਼ਣ
c) ਨਿਰਣਾਵਾਚਕ ਵਿਸ਼ੇਸ਼ਣ
d) ਮਿਣਤੀਵਾਚਕ ਵਿਸ਼ੇਸ਼ਣ

d) ਮਿਣਤੀਵਾਚਕ ਵਿਸ਼ੇਸ਼ਣ

41. ਸਹੀ ਸਮਾਸੀ ਸ਼ਬਦ ਚੁਣੋ ।
a) ਹਾਲ — ਸਿਹਤ
b) ਹਾਲ — ਤੋਰ
c) ਹਾਲ — ਚਾਲ
d) ਹਾਲ — ਦੌੜ

c) ਹਾਲ — ਚਾਲ

42. ਹਰਜੀਤ ਖੇਡਦਾ ਹੈ , ਕਿਹੜਾ ਕਾਲ ਹੈ ?
a) ਵਰਤਮਾਨ
b) ਭੂਤਕਾਲ
c) ਭਵਿੱਖਤ ਕਾਲ
d) ਅੰਤ — ਕਾਲ

a) ਵਰਤਮਾਨ

43. ਜਿਹੜੇ ਸ਼ਬਦ ਵਾਕਾਂ ਵਾਕਾਸ਼ਾ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ , ਹੁੰਦੇ ਹਨ ?
a) ਯੋਜਕ
b) ਪੜਨਾਂਵੀ ਵਿਸ਼ੇਸ਼ਣ
c) ਪਿਛੇਤਰ
d) ਸੰਬੰਧਕ

a) ਯੋਜਕ

44. ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ ?
a) ਸ਼ਬਦ
b) ਧੁਨੀ
c) ਵਾਕ
d) ਵਿਆਕਰਨ

b) ਧੁਨੀ

45. ‘ ਤੁਛ ‘ ਦਾ ਕੀ ਅਰਥ ਹੈ ?
a) ਅਦਾਨਾ
b) ਵੱਡਾ
c) ਮੋਟਾ
d) ਸੰਤੁਸ਼ਟੀ

a) ਅਦਾਨਾ

46. ‘ ਕੌਝਾ ‘ ਦਾ ਕੀ ਅਰਥ ਹੈ ?
a) ਘੱਟ
b) ਪੂਰਾ
c) ਸਾਰਾ
d) ਅਖੀਰ

c) ਸਾਰਾ

47. ਸਹੀ ਸਮਾਸੀ ਸ਼ਬਦ ਚੁਣੋ ?
a) ਹੱਕ — ਹਰਾਮ
b) ਹੱਕ — ਹਲਾਲ
c) ਹੱਕ — ਨਹੱਕ
d) ਹੱਕ — ਕਮਾਈ

d) ਹੱਕ — ਕਮਾਈ

48. ਕਿਹੜਾ ਸ਼ਬਦ ‘ ਸਬਰ ‘ ਦਾ ਸਮਾਨਾਰਥੀ ਨਹੀਂ ਹੈ ?
a) ਸੰਤੋਖ
b) ਰੱਜ
c) ਸੰਤੁਸ਼ਟੀ
d) ਭੁੱਖ

d) ਭੁੱਖ

49. ‘ਕੁੜਤਨ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ?
a) ਨਮਕੀਨ
b) ਮਿਠਾਸ
c) ਫਿੱਕਾ
d) ਕੌੜਾ

b) ਮਿਠਾਸ

50. ‘ਉਹ ਵਿਚਾਰਾ ਐਂਵੇ ਮਾਰਿਆ ਗਿਆ’ ਵਾਕ ਵਿੱਚ ਵਿਸ਼ੇਸ਼ਣ ਚੁਣੋ ?
a) ਉਹ
b) ਮਾਰਿਆ ਗਿਆ
c) ਐਂਵੇ
d) ਵਿਚਾਰਾ

d) ਵਿਚਾਰਾ

ਬੁੱਕਲੈੱਟ ਦੇ 51-70 ਪ੍ਰਸ਼ਨ

51. ਬਣਤਰ ਦੇ ਆਧਾਰ ਤੇ ਸ਼ਬਦ ਹੁੰਦੇ ਹਨ ?
a) ਦੋ ਪ੍ਕਾਰ ਦੇ
b) ਤਿੰਨ ਪ੍ਕਾਰ ਦੇ
c) ਚਾਰ ਪ੍ਕਾਰ ਦੇ
d) ਪੰਜ ਪ੍ਕਾਰ ਦੇ

a) ਦੋ ਪ੍ਕਾਰ ਦੇ

52. ਪੁਲਿੰਗ ਸ਼ਬਦ ਚੁਣੋ:
(a) ਘੋੜਾ, ਤੋਤਾ, ਚਾਚਾ, ਭਰਾ
(b) ਸਬਜੀ, ਫਲ, ਕੁਰਸੀ
(c) ਲੜਕੀ, ਦਾਦੀ, ਭੈਣ
(d) ਮੋਰਨੀ, ਖੌਜਣ, ਧਰਤੀ

(c) ਲੜਕੀ, ਦਾਦੀ, ਭੈਣ

ਹੇਠ ਲਿਖੇ(53-57) ਵਾਕਾਂ ਦੇ ਵਚਨ ਬਦਲ ਕੇ ਸਹੀ ਵਿਕਲਪ ਚੁਣੋ:

53. ਗੁਲਾਬ ਦਾ ਫੁੱਲ ਬਹੁਤ ਸੋਹਣਾ ਹੈ।
(a) ਗੁਲਾਬ ਦਾ ਫੁੱਲ ਬਹੁਤ ਸੋਹਣੇ ਹੈ।
(b) ਗੁਲਾਬ ਦੇ ਫੁੱਲ ਬਹੁਤ ਸੋਹਣੇ ਹਨ।
(c) ਗੁਲਾਬਾਂ ਦੇ ਫੁੱਲ ਬਹੁਤੇ ਸੋਹਣੇ ਹੈ।
(d) ਗੁਲਾਬਾਂ ਦੇ ਫੁਲ ਬਹੁਤੇ ਸੋਹਣੇ ਹਨ।

(b) ਗੁਲਾਬ ਦੇ ਫੁੱਲ ਬਹੁਤ ਸੋਹਣੇ ਹਨ।

54. ਮੈਂ ਰੋਟੀ ਪਕਾ ਰਹੀ ਹਾਂ।
(a) ਮੈਂ ਰੋਟੀਆਂ ਪਕਾ ਹਾਂ
(b) ਮੈਂ ਰੋਟੀਆਂ ਪਕਾ ਰਹੀਆਂ ਹਾਂ।
(c) ਅਸੀਂ ਰੋਟੀਆਂ ਪਕਾ ਰਹੀਆਂ ਹਾਂ।
(d) ਅਸੀਂ ਰੋਟੀ ਪਕਾ ਰਹੀਆਂ ਹਨ।

(c) ਅਸੀਂ ਰੋਟੀਆਂ ਪਕਾ ਰਹੀਆਂ ਹਾਂ।

55. ਉਹ ਕੱਲ੍ਹ ਜਲੰਧਰ ਗਿਆ ਸੀ ।
(a) ਉਹ ਕੱਲ੍ਹ ਜਲੰਧਰ ਗਿਆ ਸਨ।
(b) ਉਹ ਕੱਲ੍ਹ ਜਲੰਧਰ ਗਏ ਸੀ।
(c) ਉਹ ਕੱਲ੍ਹ ਜਲੰਧਰ ਗਏ ਸਨ।
(d) ਕੋਈ ਨਹੀ

(c) ਉਹ ਕੱਲ੍ਹ ਜਲੰਧਰ ਗਏ ਸਨ।

56. ਚਾਚਾ ਜੀ ਮੇਰੇ ਲਈ ਘੜੀ ਲਿਆਏ।
(a) ਚਾਚਾ ਜੀ ਮੇਰੇ ਲਈ ਘੜੀਆਂ ਲਿਆਏ
(b) ਚਾਚੇ ਜੀ ਮੇਰੇ ਲਈ ਘੜੀਆਂ ਲਿਆਏ।
(c) ਚਾਚਾ ਜੀ ਸਾਡੇ ਲਈ ਘੜੀਆਂ ਲਿਆਏ।
(d) ਚਾਚੇ ਜੀ ਸਾਡੇ ਲਈ ਘੜੀ ਲਿਆਏ

(c) ਚਾਚਾ ਜੀ ਸਾਡੇ ਲਈ ਘੜੀਆਂ ਲਿਆਏ।

57. ਮੈਂ ਆਪਣੇ ਨਾਨਕੇ ਗਿਆ।
(a) ਮੈਂ ਆਪਣੇ ਨਾਨਕਿਆਂ ਗਿਆ।
(b) ਅਸੀਂ ਆਪਣੇ ਨਾਨਕੇ ਗਿਆ।
(c) ਅਸੀਂ ਆਪਣਿਆਂ ਨਾਨਕੇ ਗਏ।
(d) ਅਸੀਂ ਆਪਣੇ ਨਾਨਕੇ ਗਏ।

(d) ਅਸੀਂ ਆਪਣੇ ਨਾਨਕੇ ਗਏ।

58. ਵਾਕ ਵਿੱਚ ਨਾਂਵ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਦਾ ਹੈ
(a) ਪੜਨਾਂਵ
(b) ਨਾਂਵ
(c) ਖਾਸ-ਨਾਂਵ
(d) ਲਿੰਗ

(a) ਪੜਨਾਂਵ

59. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
(a) ਦੋ
(b) ਚਾਰ
(c) ਤਿੰਨ
( d) ਛੇ

d) ਛੇ

60. ਜਿਹੜੇ ਪੜਨਾਂਵ ਕੇਵਲ ਵਿਅਕਤੀ/ ਪੁਰਖਾਂ ਦੇ ਨਾਂਵਾਂ ਦੀ ਥਾਂ ` ਤੇ ਵਰਤੇ ਜਾਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(a) ਪੁਰਖ-ਵਾਚਕ ਪੜਨਾਂਵ
(b) ਉੱਤਮ-ਪੁਰਖ ਵਾਚਕ ਪੜਨਾਂਵ
(c) ਸੰਬੰਧ-ਵਾਚਕ ਪੜਨਾਂਵ
(d) ਨਾਂਵ-ਪੜਨਾਂਵ

(d) ਨਾਂਵ-ਪੜਨਾਂਵ

61. ਪੁਰਖ-ਵਾਚਕ ਪੜਨਾਂਵ ਚੁਣੋ:
(a) ਦਲਜੀਤ ਸਿੰਘ,
(b) ਉਹ, ਅਸੀਂ, ਮੈਂ, ਸਾਡਾ
(c) ਕਿਹੜਾ, ਅਸੀਂ
(d) ਕਿਸ ਨੂੰ,

(b) ਉਹ, ਅਸੀਂ, ਮੈਂ, ਸਾਡਾ

62. ਪੁਰਖ-ਵਾਚਕ ਪੜਨਾਂਵ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
(a) ਦੇ
(b) ਤਿੰਨ
(c) ਛੇ
(d) ਅੱਠ

(b) ਤਿੰਨ

63. ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ?
(a) ਲੀਡਰ
(b) ਬੁਲਾਰਾ
(c) ਉੱਤਮ-ਪੁਰਖ
(d) ਪੜਨਾਂਵ

(c) ਉੱਤਮ-ਪੁਰਖ

64. ਉੱਤਮ-ਪੁਰਖ ਚੁਣੋ?
(a) ਉਹ, ਉਨ੍ਹਾਂ
(b) ਤੂੰ, ਤੇਰਾ
(c) ਮੈਂ, ਮੇਰਾ, ਸਾਡਾ
(d) ਕੌਣ, ਕਦੋਂ

(c) ਮੈਂ, ਮੇਰਾ, ਸਾਡਾ

65. ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(a) ਤੁਸੀਂ, ਉਹ
(b) ਭਰਾ ਜੀ
(c) ਉੱਤਮ-ਪੁਰਖ
(d) ਮੱਧਮ-ਪੁਰਖ

(d) ਮੱਧਮ-ਪੁਰਖ

66. ਨਾਂਵ ਜਾਂ ਪੜਨਾਂਵ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣ ਨੂੰ ਕੀ ਕਹਿੰਦੇ ਹਨ?
(a) ਸੰਖਿਆ-ਵਾਚਕ ਵਿਸ਼ੇਸ਼ਣ
(b) ਗੁਣ-ਵਾਚਕ ਵਿਸ਼ੇਸ਼ਣ
(c) ਪਰਿਮਾਣ-ਵਾਚਕ ਵਿਸ਼ੇਸ਼ਣ
(d) ਅਧਿਕਤਰ ਵਿਸ਼ੇਸ਼ਣ

(c) ਪਰਿਮਾਣ-ਵਾਚਕ ਵਿਸ਼ੇਸ਼ਣ

67. ਪਰਿਮਾਣ-ਵਾਚਕ ਵਿਸੇਸਣ ਚੁਣੋ:
(a) ਪੰਜ ਮੀਟਰ
(b) ਤੁਹਾਡਾ ਘਰ
(c) ਇਹ
(d) ਕਾਲਾ ਗੋਰਾ

(a) ਪੰਜ ਮੀਟਰ

68. ਨਾਂਵ-ਪੜਨਾਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਣ ਵਾਲੇ ਵਿਸ਼ੇਸ਼ਣ ਨੂੰ ਕੀ ਕਹਿੰਦੇ ਹਨ?
(a) ਗੁਣ-ਵਾਚਕ ਵਿਸ਼ੇਸ਼ਣ
(b) ਸੰਖਿਆ-ਵਾਚਕ ਵਿਸ਼ੇਸ਼ਣ
(c) ਪਰਿਮਾਣ-ਵਾਚਕ ਵਿਸ਼ੇਸ਼ਣ
(d) ਨਿਸ਼ਚੇ-ਵਾਚਕ ਵਿਸ਼ੇਸ਼ਣ

(d) ਨਿਸ਼ਚੇ-ਵਾਚਕ ਵਿਸ਼ੇਸ਼ਣ

69. ਨਿਸਚੇ-ਵਾਚਕ ਵਿਸ਼ੇਸ਼ਣ ਚੁਣੋ:
(a) ਇਹ, ਔਹ।
(b) ਤੂੰ, ਤੇਰਾ
(c) ਅਸੀਂ, ਤੁਸੀਂ
(d) ਕਦੋਂ, ਕਿਸ ਨੂੰ

(a) ਇਹ, ਔਹ।

70. ਨਾਂਵਾ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵਾਂ ਨੂੰ ਕੀ ਕਿਹਾ ਜਾਂਦਾ ਹੈ?
(a) ਸੰਖਿਆ-ਵਾਚਕ ਵਿਸ਼ੇਸ਼ਣ
(b) ਪੜਨਾਵੀਂ ਵਿਸ਼ੇਸ਼ਣ
(c) ਗਿਣਤੀ-ਵਾਚਕ ਵਿਸ਼ੇਸ਼ਣ
(d) ਗੁਣ-ਵਾਚਕ ਵਿਸ਼ੇਸ਼ਣ

(b) ਪੜਨਾਵੀਂ ਵਿਸ਼ੇਸ਼ਣ

ਬੁੱਕਲੈੱਟ ਦੇ 71-102 ਪ੍ਰਸ਼ਨ

71.’ ਬੱਚੇ ਖੇਡਦੇ ਹਨ ’ ਵਾਕ ਵਿਚ ਕਿਸ ਪ੍ਰਕਾਰ ਦੀ ਕਿਰਿਆ ਹੈ?
(a) ਅਕਰਮਕ
(b) ਸਕਰਮਕ
(c) ਸਹਾਇਕ
(d) ਸੰਰਗੀ

(a) ਅਕਰਮਕ

72. ‘ਮੈਂ ਰੋਟੀ ਖਾ ਲਈ ਹੈ’ ਵਾਕ ਵਿਚ ਕਿਹੜੀ ਕਿਰਿਆ ਦੀ ਵਰਤੋਂ ਹੋਈ ਹੈ?
(a) ਅਕਰਮਕ
(b) ਸਕਰਮਕ
(c) ਸਹਾਇਕ
(d) ਸੰਸਰਗੀ

(b) ਸਕਰਮਕ

73. ਤੁਹਾਨੂੰ ਸਕੂਲ ਜਾਣਾ ਚਾਹੀਦਾ ਹੈ। ਵਾਕ ਵਿਚ ਸਹਾਇਕ ਕਿਰਿਆਂ ਚੁਣੋ:
(a) ਤੁਹਾਨੂੰ
(b) ਜਾਣਾ
(c) ਸਕੂਲ
(d) ਚਾਹੀਦਾ ਹੈ

(d) ਚਾਹੀਦਾ ਹੈ

74. ‘ਉਸ ਨੇ ਸ਼ੀਸ਼ਾ ਤੋੜ ਦਿੱਤਾ’ ਕਿਰਿਆ ਦਾ ਕਿਹੜਾ ਰੂਪ ਹੈ?
(a) ਅਕਰਮਕ
(b) ਸੰਸਰਗੀ
(c) ਪੂਰਨ ਸਕਰਮਕ
(d) ਸਹਾਇਕ

(c) ਪੂਰਨ ਸਕਰਮਕ

75. ਕਾਲ ਚੁਣੋ:
(a) ਦਾ, ਦੇ, ਦੀ
(b) ਹੈ, ਹਨ, ਸੀ, ਸਨ, ਗਾ, ਗੇ, ਗੀ
(c) ਨੂੰ, ਕਾਲ
(d) ਕੌਣ, ਕਿਸ ਲਈ

(b) ਹੈ, ਹਨ, ਸੀ, ਸਨ, ਗਾ, ਗੇ, ਗੀ

76. ਕਾਲ ਦੇ ਕਿੰਨੇ ਰੂਪ ਹਨ?
(a) ਦੋ
(b) ਤਿੰਨ
(c) ਸੱਤ
(d) ਦਸ

(b) ਤਿੰਨ

77. ਜਦੋ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿਚ ਹੋਵੇ, ਉਹ ਕਿਹੜਾ ਕਾਲ ਹੁੰਦਾ ਹੈ?
(a) ਸਰਦ-ਕਾਲ
(b) ਭਵਿੱਖਤ ਕਾਲ
(c) ਵਰਤਮਾਨ ਕਾਲ
(d) ਭੂਤਕਾਲ

(c) ਵਰਤਮਾਨ ਕਾਲ

78. ਵਰਤਮਾਨ-ਕਾਲ ਚੁਣੋ:
(a) ਹੈ, ਹਨ, ਹਾਂ
(b) ਸੀ, ਸਨ, ਸਾਂ
(c) ਗਾ, ਗੇ, ਗੀ
(d) ਦਾ, ਦੇ, ਦੀ

(a) ਹੈ, ਹਨ, ਹਾਂ

79. ਭੂਤਕਾਲ ਚੁਣੋ:
(a) ਹੈ, ਹਨ, ਹਾਂ
(b) ਸੀ, ਸਨ, ਸਾਂ
(c) ਗਾ, ਗੇ, ਗੀ
(d) ਨੂੰ, ਨਾਲ

(b) ਸੀ, ਸਨ, ਸਾਂ

80. ਭਵਿੱਖਤ-ਕਾਲ ਚੁਣੋ:
(a) ਹੈ, ਹਨ, ਹਾਂ
(b) ਸੀ, ਸਨ, ਸਾਂ
(c) ਗਾ, ਗੀ, ਗੇ
(d) ਨੂੰ, ਨੇ, ਨਾਲ

(c) ਗਾ, ਗੀ, ਗੇ

81. ਵਾਕ ਵਿਚ ਨਾਂਵ ਜਾਂ ਪੜਨਾਂਵ ਦਾ ਹੋਰਨਾਂ ਸ਼ਬਦਾਂ (ਕਿਰਿਆ ਆਦਿ) ਨਾਲ ਸਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਕੀ ਕਿਹਾ ਜਾਂਦਾ ਹੈ?
(a) ਵਿਸਮਿਕ
(b) ਕਾਰਕ
(c) ਯੋਜਕ
(d) ਸੰਬੰਧਕ

(b) ਕਾਰਕ

82. ਵਾਕ ਵਿਚ ਕਾਰਕ ਚਿੰਨ੍ਹ ਕਿੰਨ੍ਹਾਂ ਰਾਹੀਂ ਪ੍ਰਗਟ ਹੁੰਦੇ ਹਨ?
(a) ਸੰਬੰਧਕਾਂ ਰਾਹੀਂ
(b) ਰਾਹੀ
(c) ਨਾਵਾਂ ਰਾਹੀਂ
(d) ਪੜਨਾਂਵ ਰਾਹੀਂ

(a) ਸੰਬੰਧਕਾਂ ਰਾਹੀਂ

83. ਵਾਕ ਵਿਚ ਨਾਂਵ ਜਾਂ ਪੜਨਾਂਵ ਦਾ ਸਬੰਧ ਜਿਨ੍ਹਾਂ ਸੰਬੰਧਕਾ ਰਾਹੀਂ ਪ੍ਰਗਟ ਹੁੰਦਾ ਹੈ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(a) ਕਾਰਕ
(b) ਕਾਰਕ ਚਿੰਨ੍ਹ
(c) ਪੜਨਾਂਵ
(d) ਸੰਬੰਧਕ

(b) ਕਾਰਕ ਚਿੰਨ੍ਹ

84. ਕਾਰਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
(a) ਦੋ
(b) ਸੱਤ
(c) ਅੱਠ
(d) ਦਸ

(c) ਅੱਠ

85. ਕਿਰਿਆ-ਵਿਸ਼ੇਸ਼ਣ ਚੁਣੋ:
(a) ਖਾ, ਪੀ, ਸੌ
(b) ਤੇਜ਼, ਬਹੁਤ ਉੱਚਾ, ਉਪਰ
(c) ਹੱਸਣਾ, ਖੇਡਣਾ
(d) ਆਉਣਾ, ਜਾਣਾ

(b) ਤੇਜ਼, ਬਹੁਤ ਉੱਚਾ, ਉਪਰ

86. ਕਿਰਿਆ-ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(a) ਦੋ
(b) ਤਿੰਨ
(b) ਦਸ
(d) ਅੱਠ

(d) ਅੱਠ

87. ਜੋ ਕਿਰਿਆ-ਵਿਸ਼ੇਸ਼ਣ, ਕਿਰਿਆ ਦੇ ਕੰਮ ਹੋਣ ਦਾ, ਸਮਾਂ ਦੱਸਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(a) ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
(b) ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ
(c) ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ
(d) ਨਾਂਹ-ਵਾਚੀ ਕਿਰਿਆ-ਵਿਸ਼ੇਸ਼ਣ

(a) ਕਾਲ-ਵਾਚਕ ਕਿਰਿਆ-ਵਿਸ਼ੇਸ਼ਣ

88. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਚੁਣੋ:
(a) ਦੂਰ, ਨੇੜੇ, ਬਾਹਰ
(b) ਸਵੇਰੇ, ਸ਼ਾਮ, ਦੁਪਹਿਰੇ
(c) ਇਸ ਤਰ੍ਹਾਂ, ਉਸ ਤਰ੍ਹਾਂ
(d ਕਈ ਵਾਰ, ਵਾਰ-ਵਾਰ

(b) ਸਵੇਰੇ, ਸ਼ਾਮ, ਦੁਪਹਿਰੇ

89. ਜਿਹੜੇ ਕਿਰਿਆ-ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗੇ, ਉਨ੍ਹਾਂ ਨੂੰ ਕੀ ਕਿਹਾ ਜਾਦਾ ਹੈ?
(a) ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
(b) ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ
(c) ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ
(d) ਸੰਖਿਆ-ਵਾਚਕ ਕਿਰਿਆ-ਵਿਸ਼ੇਸ਼ਣ

(c) ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ

90. ਵਾਕ ਵਿਚਲੇ ਉਹੀ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਨਾਲ ਲੱਗ ਕੇ, ਉਸਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(a) ਵਿਸ਼ੇਸ਼ਣ
(b) ਨਾਂਵ
(c) ਪੜਨਾਂਵ
(d) ਸੰਬੰਧਕ

(d) ਸੰਬੰਧਕ

91. ਸੰਬੰਧਕ ਚੁਣੋ:
(a) ਮੈ, ਸਾਡਾ, ਉਹ।
(b) ਤੂੰ, ਤੁਸੀ
(c) ਦਾ, ਦੇ, ਦੀ, ਨੇ, ਨੂੰ, ਨਾਲ
(d) ਕੌਣ, ਕਦੋਂ

(c) ਦਾ, ਦੇ, ਦੀ, ਨੇ, ਨੂੰ, ਨਾਲ

92. ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(a) ਇੱਕ
(b) ਤਿੰਨ
(c) ਪੰਜ
(d) ਚਾਰ

(a) ਇੱਕ

93. ਬਣਤਰ ਦੇ ਆਧਾਰ ‘ ਤੇ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(a) ਦੋ
(b) ਤਿੰਨ
(c) ਚਾਰ
(d) ਪੰਜ

(b) ਤਿੰਨ

94 . ਸਮਾਨ ਯੋਜਕ ਚੁਣੋ:
(a) ਜਿਵੇ, ਜਦੋ
(b) ਜਿਹੜਾ, ਜੋ
(c) ਇਸ ਲਈ, ਤਾਂ ਹੀ
(d) ਤੇ, ਅਤੇ, ਸਗੋ, ਭਾਵੇ, ਪਰ, ਤਾਂਹੀਓ

(d) ਤੇ, ਅਤੇ, ਸਗੋ, ਭਾਵੇ, ਪਰ, ਤਾਂਹੀਓ

95. ਅਧੀਨ ਯੋਜਕ ਚੁਣੋ:
(a) ਨਹੀ ਪਰ
(b) ਇਸੇ ਲਈ
(c) ਕਿਸ ਨੂੰ
(d) ਕਿ, ਕਿਉਕਿ, ਤਾਂ ਜੋ, ਫਿਰ ਵੀ, ਜੇ, ਤਾਂ

(d) ਕਿ, ਕਿਉਕਿ, ਤਾਂ ਜੋ, ਫਿਰ ਵੀ, ਜੇ, ਤਾਂ

96. ਮੈ ਜਾਣਦੀ ਹਾਂ ਕਿ ਤੁਸੀ ਪਰੇਸ਼ਾਨ ਹੋ । ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(a) ਮੈ
(b) ਜਾਣਦੀ
(c) ਪਰੇਸ਼ਾਨ
(d) ਕਿ

(d) ਕਿ

97. ਹਰਪ੍ਰੀਤ ਅਤੇ ਮਨਪ੍ਰੀਤ ਪੜ੍ਹ ਰਹੇ ਹਨ।ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(a) ਹਰਪ੍ਰੀਤ
(b) ਅਤੇ
(c) ਮਨਪ੍ਰੀਤ
(d) ਪੜ੍ਹ।

(b) ਅਤੇ

98. ਜਿਹੜੇ ਸ਼ਬਦ ਮਨ ਦੀ ਖੁਸ਼ੀ, ਗਮੀ, ਹੈਰਾਨੀ ਆਦਿ ਦੇ ਭਾਵ ਪ੍ਰਗਟ ਕਰਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(a) ਨਾਂਵ
(b) ਪੜਨਾਂਵ
(c) ਸੰਬੰਧਕ
(d) ਵਿਸਮਿਕ

(d) ਵਿਸਮਿਕ

99. ਵਿਸਮਿਕ ਚਿੰਨ ਕਿਹੜਾ ਹੈ?
(a) ?
(b) ;
(c) !
(d) ।

(c) !

100. ਵਿਸਮਿਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(a) ਦੋ
(b) ਅੱਠ
(c) ਨੌ
(d) ਦੱਸ

(c) ਨੌ

101. ਵਿਸਮਿਕ ਸ਼ਬਦ ਚੁਣੋ:
(a) ਪਰ! ਕਿਉਕਿ
(b) ਤੇ! ਅਤੇ!!
(c) ਦਾ! ਦੇ! ਦੀ!
(d) ਵੇ ਨੀ! ਅੜਿਆ! ਸਾਬਾਸ਼!

(d) ਵੇ ਨੀ! ਅੜਿਆ! ਸਾਬਾਸ਼!

102. ਸੰਬੋਧਨੀ ਵਿਸਮਿਕ ਚੁਣੋ:
(a) ਵੇ! ਨੀ! ਵੇ ਬੀਬਾ!
(b) ਦੁਰ ਫਿੱਟੇ-ਮੂੰਹ
(c) ਕਾਸ਼
(d) ਹਾਏ! ਹਾਏ!

(a) ਵੇ! ਨੀ! ਵੇ ਬੀਬਾ!

ਹੇਠਾਂ ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ਪਤਾ ਕਰੋ:-

1. ਜੋ ਰੱਬ ਵਿੱਚ ਵਿਸ਼ਵਾਸ਼ ਰੱਖਦਾ ਹੋਵੇ

ਆਸਤਕ

2. ਜੋ ਰੱਬ ਵਿੱਚ ਵਿਸ਼ਵਾਸ਼ ਨਾ ਰੱਖਦਾ ਹੋਵੇ

 ਨਾਸਤਕ

3. ਹੋਰਨਾਂ ਦੀ ਵੇਖਾ ਵੇਖੀ ਕੰਮ ਕਰਨ ਦੀ ਆਦਤ

  ਭੇਡ ਚਾਲ

4. ਜਿਹੜੀ ਚੀਜ਼ ਪੂਰਨ ਨਾ ਹੋਵੇ 

– ਅਪੂਰਨ

5. ਲਗਾਤਾਰ ਕੀਤਾ ਜਾਣ ਵਾਲਾ ਪਾਠ  

 ਅਖੰਡ ਪਾਠ

6. ਬਿਨਾਂ ਸਮੇਂ ਦੀ ਸੀਮਾ ਵਿੱਚ ਕੀਤਾ ਜਾਣ ਵਾਲਾ ਪਾਠ 

  ਖੁੱਲਾ ਪਾਠ

7. ਜਿਸ ਨੂੰ ਕਦੇ ਮਿਟਾਇਆ ਨਾ ਜਾ ਸਕੇ 

  ਅਮਿੱਟ

8. ਜਿਹੜਾ ਪੜਿਆ ਨਾ ਹੋਵੇ 

  ਅਨਪੜ੍ਹ

9. ਜਿਸਨੂੰ ਸਾਰੇ ਪਿਆਰ ਕਰਦੇ ਹੋਣ  

  ਹਰਮਨ ਪਿਆਰਾ

  1. ਜਿਸ ਭਾਂਡੇ ਵਿੱਚ ਦੁੱਧ ਜਮਾਇਆ ਜਾਂਦਾ ਹੈ 

ਚਾਟੀ

11. ਵਧੇਰੇ ਗੱਲਾਂ ਕਰਨ ਵਾਲਾ 

ਗਾਲੜੀ

12 ਜਿਸ ਥਾਂ ਯਤੀਮ ਬੱਚੇ ਰਹਿੰਦੇ ਹਨ 

  ਯਤੀਮਖਾਨਾ

13. ਜਿਸ ਥਾਂ ਬਹੁਤ ਰੌਣਕ ਰਹਿੰਦੀ ਹੋਵੇ 

ਰਮਣੀਕ

14. ਜਿਨ੍ਹਾਂ ਦੇ ਨਾਂ ਇਕੋ ਜਿਹੇ ਹੋਣ  

ਸਰਨਾਵੀਏਂ

15. ਜੋ ਸਾਰੀ ਦੁਨੀਆ ਨਾਲੋਂ ਸੰਬੰਧ ਤੋੜ ਲਵੇ  

 ਤਿਆਗੀ

16. ਜਿਸ ਵਿੱਚ ਬਹੁਤ ਗੁਣ ਹੋਣ 

  ਗੁਣਕਾਰੀ

17. ਜਿਸ ਵਿੱਚ ਸਾਰੀਆਂ ਸ਼ਕਤੀਆਂ ਹੋਣ 

–  ਸਰਵ-ਸ਼ਕਤੀਮਾਨ

18. ਕਿਤਾਬਾਂ ਦੀ ਸੂਚੀ   

ਸੂਚੀ-ਪੱਤਰ/ ਪੁਸਤਕ

19. ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣੇ  

– ਅਕ੍ਰਿਤਘਣ

20.ਬਹੁਤ ਝਗੜਾ ਕਰਨ ਵਾਲਾ 

 ਝਗੜਾਲੂ

Unseen Paragraph in Punjabi

A. ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਇੱਕ ਵਾਰ ਦੀ ਗੱਲ ਹੈ ਕਿ ਦੋ ਮਿੱਤਰ ਆਪਣੇ ਰਾਹ ਤੁਰੇ ਜਾ ਰਹੇ ਸਨ । ਉਹਨਾਂ ਨੇ ਰਾਮਪੁਰ ਪਿੰਡ ਵਿੱਚ ਜਾਣਾ ਸੀ। ਰਸਤੇ ਵਿੱਚ ਕੁੱਝ ਜੰਗਲੀ ਜਾਨਵਰਾਂ ਦਾ ਡਰ ਸੀ। ਆਪਣੀ ਰੱਖਿਆ ਲਈ ਇੱਕ ਦੇ ਕੋਲ ਕੁਹਾੜੀ ਤੇ ਦੂਜੇ ਕੋਲ ਤੀਰ-ਕਮਾਨ ਸੀ। ਦੋਵੇਂ ਬਹੁਤ ਹੁਸ਼ਿਆਰ ਸਨ। ਉਹ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਹੋਏ ਜਾ ਰਹੇ ਸਨ ਕਿ ਅਚਾਨਕ ਉਹਨਾਂ ਨੂੰ ਪਿੱਛੋਂ ਕੋਈ ਅਵਾਜ਼ ਸੁਣਾਈ ਦਿੱਤੀ। ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਨਾਂ ਤੋਂ ਥੋੜ੍ਹੀ ਦੂਰੀ ਤੇ ਇੱਕ ਰਿੱਛ ਉਹਨਾਂ ਵੱਲ ਆ ਰਿਹਾ ਸੀ। ਉਹ ਦੋਵੇਂ ਬਚਣ ਲਈ ਬੜੀ ਤੇਜ਼ੀ ਨਾਲ ਦੌੜ ਕੇ ਦਰੱਖ਼ਤ ਉੱਪਰ ਚੜ੍ਹ ਗਏ। ਰਿੱਛ ਵੀ ਉਹਨਾਂ ਦੇ ਪਿੱਛੇ-ਪਿੱਛੇ ਦਰੱਖਤ ਉੱਪਰ ਚੜ੍ਹਨ ਲੱਗਾ।

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਦੱਖਣੀ ਭਾਰਤ ਵਰਗੇ ਇਲਾਕਿਆਂ ਵਿੱਚ ਰਹਿਣ ਵਾਲੇ ਕੁਝ ਲੋਕ, ਪਸ਼ੂਆਂ ਵਿੱਚ ਪਰਮੇਸ਼ਰ ਵੇਖਦੇ ਸਨ। ਮੱਧ ਪੂਰਬੀ ਦੇਸ਼ਾਂ ਦੇ ਵਸਨੀਕਾਂ ਦੀ ਸਥਿਤੀ ਉਨ੍ਹਾਂ ਨੂੰ ਅਜਿਹੇ ਕਿਸੇ ਅਨੁਭਵ ਦੀ ਆਗਿਆ ਹੀ ਨਹੀਂ ਸੀ ਦਿੰਦੀ। ਹਜ਼ਰਤ ਮੂਸਾ ਰਾਹੀਂ ‘ਇਹ ਹੁਕਮ ਹੋਇਆ ਸੀ ਕਿ ਤੁਸੀਂ ਹੱਤਿਆ ਨਹੀਂ ਕਰਨੀ। ਭੋਜਨ ਦੀ ਸਮੱਸਿਆ ਇਸ ਸਿੱਧੇ ਸਪਸ਼ਟ ਰੱਬੀ ਹੁਕਮ ਦਾ ਰਾਹ ਰੋਕ ਬੈਠੀ। ਇਸ ਭਾਰੀ ਰੁਕਾਵਟ ਦੇ ਆਸਿਓਂ-ਪਾਸਿਓਂ ਦੀ ਹੋ ਕੇ ਲੰਘਣ ਦੇ ਯਤਨ ਸਦਕਾ ਇਸ ਰੱਬੀ ਹੁਕਮ ਦਾ ਰੂਪ ਹੀ ਬਦਲ ਕੇ ਇਹ ਹੋ ਗਿਆ ਕਿ ਪਸ਼ੂਆਂ ਨੂੰ ਮਾਰਨ ਵਿੱਚ ਕਿਸੇ ਪ੍ਰਕਾਰ ਦੀ ਹੱਤਿਆ ਨਹੀਂ।’ ਇਹ ਹੁਕਮ ਕੇਵਲ ਮਨੁੱਖੀ ਹੱਤਿਆ ਦੇ ਸੰਬੰਧ ਵਿੱਚ ਹੈ। ਪਸ਼ੂਆਂ ਵਿੱਚ ਰੂਹ ਜਾਂ ਆਤਮਾ ਨਹੀਂ ਹੁੰਦੀ। ਆਪਣੇ ਸੁਆਰਥ ਦੀ ਸਿੱਧੀ ਲਈ ਕਈ ਮਹਾਂਕਾਲੀ ਦੇ ਕ੍ਰੋਧ ਨੂੰ ਸ਼ਾਂਤ ਕਰਨ ਦੇ ਮਨੋਰਥ ਨਾਲ ਨਿਰਦੋਸ਼ ਜੀਵਾਂ ਦੀ ਹੱਤਿਆ ਕਰਦੇ ਸਨ। ਇਹ ਸਭ ਕੁਝ ਮਨੁੱਖ ਨੂੰ, ਪਸ਼ੂਆਂ ਦੇ ਟਾਕਰੇ ਵਿੱਚ ‘ਸਰਵ ਅਧਿਕਾਰ ਸੁਆਮੀ’ ਸਿੱਧ ਕਰਦਾ ਹੈ। ਤਾਂ ਵੀ ਅੱਜ-ਕੱਲ੍ਹ ਪਸ਼ੂਆਂ ਦੇ ਅਧਿਕਾਰ ਦੀ ਚਰਚਾ ਜਾਰੀ ਹੈ।

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

‘ਅਨਪੜ੍ਹ’ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੋਇਆ ਹੈ। ‘ਅਨ’ ਅਤੇ ‘ਪੜ੍ਹ’। ‘ਪੜ੍ਹ ਸ਼ਬਦ ਤੋਂ ਭਾਵ ਹੈ ਪੜ੍ਹਣਾ। ‘ਅਨ’ ਅਗੇਤ ਇਸ ਨੂੰ ਨਾਂਹ-ਵਾਚਕ ਬਣਾ ਦਿੰਦਾ ਹੈ। ਭਾਵ ਜਿਹੜਾ ਪੜ੍ਹਿਆ-ਲਿਖਿਆ ਨਾ ਹੋਵੇ। ਗਿਆਨ ਪ੍ਰਾਪਤੀ ਹੀ ਮਨੁੱਖ ਨੂੰ ਅਨਪੜ੍ਹਤਾ ਦੇ ਹਨੇਰੇ ਵਿਚੋਂ ਕੱਢਦੀ ਹੈ। ਗਿਆਨ ਵਿਹੂਣਾ ਵਿਅਕਤੀ ਪਸ਼ੂ ਵਰਗਾ ਹੀ ਹੁੰਦਾ ਹੈ। ਗਿਆਨ ਦਾ ਅੰਤ ਨਹੀਂ ਹੈ। ਮਨੁੱਖ ਆਪਣੀ ਪੈਦਾਇਸ਼ ਤੋਂ ਲੈ ਕੇ ਮੌਤ ਤਕ ਨਿਤਪ੍ਰਤੀ ਆਪਣੇ ਆਲੇ ਦੁਆਲੇ ਵਿਚੋਂ ਗਿਆਨ ਪ੍ਰਾਪਤ ਕਰਦਾ ਰਹਿੰਦਾ ਹੈ। ਅੱਖਰ-ਗਿਆਨ ਮਨੁੱਖ ਨੂੰ ਮਾਨਸਿਕ ਰੂਪ ਵਿਚ ਚੇਤਨ ਕਰਨ ਲਈ ਸਹਾਈ ਹੁੰਦਾ ਹੈ। ਜੀਵਨ ਵਿਚ ਪੜ੍ਹਾਈ ਦੀ ਬਹੁਤ ਮਹੱਤਤਾ ਹੈ। ਗਿਆਨ ਜੀਵਨ ਦਾ ਅਹਿਮ ਹਿੱਸਾ ਹੈ। ਗਿਆਨ ਪ੍ਰਾਪਤੀ ਮਨੁੱਖ ਨੂੰ ਹੀ ਨਹੀਂ ਦੇਸ ਨੂੰ ਵੀ ਤਰੱਕੀ ਵੱਲ ਲੈ ਜਾਂਦੀ ਹੈ। ਪੜ੍ਹੇ-ਲਿਖੇ ਵਿਅਕਤੀ ਦਾ ਆਪਣਾ ਵਜੂਦ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਹੁੰਦੀ ਹੈ ਤਾਂ ਹੀ ਉਸ ਨੂੰ ਸਮਾਜ ਵਿਚ ਇੱਜ਼ਤ ਹਾਸਲ ਹੁੰਦੀ ਹੈ। ਪੜ੍ਹਾਈ ਦਾ ਮਹੱਤਵ ਅੱਜ ਕੱਲ੍ਹ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਸੁਖਾਵਾਂ ਜੀਵਨ ਜਿਉਣ ਲਈ, ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੜਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ।

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਜਹਾਂਗੀਰ ਆਪਣੇ ਬਹੁਤ ਸਾਰੇ ਕੰਮਾਂ ਵਿੱਚ ਆਪਣੇ ਬਾਪ ਅਕਬਰ ਬਾਦਸ਼ਾਹ ਦੇ ਬਿਲਕੁਲ ਉਲਟ ਸੀ, ਪਰ ਧਾਰਮਿਕ ਵਿਚਾਰਾਂ ਵਿੱਚ ਤਾਂ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਅਕਬਰ ਨੇ ਜਿੱਥੇ ਸਾਰੇ ਧਰਮਾਂ ਨੂੰ ਚੰਗਾ ਜਾਣਦੇ ਹੋਏ ਆਪਣੀ ਹਕੂਮਤ ਨੂੰ ਪੱਕਿਆਂ ਕਰਨ ਲਈ ਆਪਣੇ ਵਿਚਾਰ ਅਨੁਸਾਰ ਇੱਕ ਨਵੇਂ ਧਰਮ ਦੀ ਬੁਨਿਆਦ ਰੱਖ ਕੇ ਇਸਲਾਮੀ ਤੁਅੱਸਬ ਨੂੰ ਦੂਰ ਹਟਾ ਕੇ ਲੋਕਾਂ ਨੂੰ ਖੁਸ਼ ਕਰਨ ਦੀ ਪਾਲਿਸੀ ਅਖ਼ਤਿਆਰ ਕੀਤੀ ਸੀ, ਉੱਥੇ ਜਹਾਂਗੀਰ ਬਿਲਕੁਲ ਉਸ ਦੇ ਵਿਰੁੱਧ ਇਸਲਾਮੀ ਤੁਅੱਸਬ ਦਾ ਪੁਤਲਾ ਸੀ ਤੇ ਆਪਣੇ ਬਾਪ ਦੇ ਧਾਰਮਿਕ ਵਿਚਾਰਾਂ ਦੇ ਕਾਰਨ ਉਸ ਦਾ ਅੰਦਰੋਂ – ਅੰਦਰੀਂ ਸਖ਼ਤ ਵਿਰੋਧੀ ਸੀ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਹਾਂਗੀਰ ਨੇ ਆਪਣੇ ਬਾਪ ਦੇ ਨਵੇਂ ਧਰਮ ਚਲਾਉਣ ਦੇ ਇਰਾਦੇ ਵਿੱਚ ਮਦਦ ਕਰਨ ਵਾਲੇ ਉਸ ਦੇ ਇੱਕ ਪੱਕੇ ਦੋਸਤ ਅਬੁੱਲ ਫ਼ਜ਼ਲ ਨੂੰ ਮਰਵਾ ਦਿੱਤਾ ਸੀ।

ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ –

ਆਮ ਸਧਾਰਨ ਹਾਲਤ ਵਿੱਚ ਜਦੋਂ ਕੋਈ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਉਹ ਉਸਦੇ ਹਿਰਦੇ ਵਿੱਚੋਂ ਪ੍ਰਤੱਖ ਹੁੰਦਾ ਹੈ, ਉਸਨੂੰ ਉਹ ਕਿਸੇ ਤਰ੍ਹਾਂ ਵੀ ਆਚਰਨਕ ਪੱਖੋਂ ਗਿਰਨ ਨਹੀਂ ਦਿੰਦਾ। ਹਰ ਔਖੇ ਮੌਕੇ ਤੇ ਉਸਦੀ ਰਾਖੀ ਕਰਦਾ ਹੈ, ਉਸਦੇ ਨਾਲ ਰਹਿੰਦਾ ਹੈ। ਸਾਡੇ ਜੀਵਨ ਵਿੱਚ ਸਭ ਤੋਂ ਔਖੇ ਮੌਕੇ ਉਹ ਹੁੰਦੇ ਹਨ, ਜਦੋਂ ਅਸੀਂ ਆਚਰਨ ਕਰਕੇ ਗਿਰਨ ਲੱਗਦੇ ਹਾਂ। ਪਰਮਾਤਮਾ ਦਾ ਸਿਮਰਨ ਐਸੀਆਂ ਔਖੀਆਂ ਘੜੀਆਂ ਤੋਂ ਸਾਡੀ ਰਾਖੀ ਕਰਦਾ ਹੈ। ਉਹ ਸਾਨੂੰ ਸ਼ਕਤੀ ਦਿੰਦਾ ਹੈ। ਫਿਰ ਅਸੀਂ ਕ੍ਰੋਧ ਨੂੰ, ਲਾਲਚ ਨੂੰ, ਬੁਰਾਈ ਨੂੰ ਤਿਆਗ ਦਿੰਦੇ ਹਾਂ। ਅਸੀਂ ਨਿਮਰ ਹੋ ਜਾਂਦੇ ਹਾਂ। ਭਗਤੀ ਦਾ ਫਲ ਸ਼ਕਤੀ ਹੈ ਤੇ ਸ਼ਕਤੀ ਮਨੁੱਖਤਾ ਅਤੇ ਸਮਾਜ ਲਈ ਕਲਿਆਣਕਾਰੀ ਹੁੰਦੀ ਹੈ। ਇਹ ਆਤਮਕ ਸ਼ਕਤੀ ਹੁੰਦੀ ਹੈ। ਇਹੋ ਸਾਨੂੰ ਨੇਕ ਮਨੁੱਖ ਬਣਾਉਂਦੀ ਹੈ ਤੇ ਬੁਰੇ ਕੰਮਾਂ ਤੋਂ ਰੋਕਦੀ ਹੈ। ਪ੍ਰਮਾਤਮਾ ਤੋਂ ਵੱਡਾ ਹੋਰ ਕੁਝ ਵੀ ਨਹੀਂ। ਉਸਦਾ ਆਸਰਾ ਲੈਣ ਵਾਲੇ ਕਦੇ ਵੀ ਨਹੀਂ ਡੋਲਦੇ।

ਹੇਠ ਦਿੱਤਾ ਅਣਡਿੱਠਾ ਪੈਰਾ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ –

ਦੂਸਰਿਆਂ ਨੂੰ ਕਸ਼ਟ ਪਹੁੰਚਾਉਣਾ, ਦੁੱਖ ਦੇਣਾ ‘ਹਿੰਸਾ’ ਹੈ। ਇਸ ਦੇ ਉਲਟ ਮਨ ਦੁਆਰਾ, ਵਚਨ ਦੁਆਰਾ ਅਤੇ ਕਰਮ ਦੁਆਰਾ ਕਿਸੇ ਵੀ ਪ੍ਰਕਾਰ ਨਾਲ ਕਿਸੇ ਨੂੰ ਕਸ਼ਟ ਨਾ ਦੇਣਾ, ਦੁੱਖ ਨਾ ਪਹੁੰਚਾਉਣਾ ‘ਅਹਿੰਸਾ’ ਹੈ। ਭਾਰਤ ਵਿੱਚ ਬਹੁਤ ਸਾਰੇ ਧਰਮ ਹਨ। ਉਨ੍ਹਾਂ ਧਰਮਾਂ ਵਿੱਚ ਅਹਿੰਸਾ ਦਾ ਮਹੱਤਵਪੂਰਨ ਸਥਾਨ ਹੈ। ਹਰ ਇੱਕ ਧਰਮ ਵਿੱਚ ਅਹਿੰਸਾ ਦਾ ਮਹੱਤਵ ਸਵੀਕਾਰ ਕੀਤਾ ਗਿਆ ਹੈ। ਭਾਰਤੀ ਧਰਮ ਅਤੇ ਸੰਸਕ੍ਰਿਤੀ ਦਾ ਮੂਲ ਅਧਾਰ ਵੀ ਅਹਿੰਸਾ ਹੈ। ਮਹਾਤਮਾ ਬੁੱਧ, ਮਹਾਂਵੀਰ ਭਗਵਾਨ, ਸਮਰਾਟ ਅਸ਼ੋਕ, ਮਹਾਤਮਾ ਗਾਂਧੀ ਜਿਹੇ ਮਹਾਂਪੁਰਖਾਂ ਨੇ, ਅਹਿੰਸਾ ਦੇ ਮਾਰਗ ‘ਤੇ ਚੱਲ ਕੇ ਸੰਸਾਰ ਨੂੰ ਇੱਕ ਅਜਿਹਾ ਗਿਆਨ ਦਿੱਤਾ ਹੈ, ਜਿਸ ਦੇ ਕਾਰਨ ਸੰਪੂਰਣ ਮਾਨਵ ਜਾਤੀ ਉਹਨਾਂ ਦੀ ਸਦਾ ਅਭਾਰੀ ਰਹੇਗੀ। ਅਹਿੰਸਾ ਵਿੱਚ ਇੱਕ ਮਹਾਨ ਸ਼ਕਤੀ ਹੈ। ਜਿਸ ਦੇ ਨਾਲ ਅਧਿਕਾਰ ਵਿੱਚ ਕੀਤੇ ਗਏ ਲੋਕ ਸਦਾ ਵੱਸ ਵਿੱਚ ਰਹਿੰਦੇ ਹਨ, ਇਸ ਲਈ ਸਾਨੂੰ ਸਦਾ ਅਹਿੰਸਾ ਦਾ ਪਾਲਣ ਕਰਨਾ ਚਾਹੀਦਾ ਹੈ।

ਹੋਰ ਪ੍ਰਸ਼ਨ

1. ਨਾਂਵ ਸ਼ਬਦਾਂ ਦੀ ਥਾਂ ਪੜਨਾਂਵ ਸ਼ਬਦ ਕਿਉਂ ਵਰਤੇ ਜਾਂਦੇ ਹਨ?

ੳ. ਭਾਸ਼ਾ ਦੀ ਰੋਚਕਤਾ ਕਾਇਮ ਰੱਖਣ ਲਈ

ਅ. ਭਾਸ਼ਾ ਨੂੰ ਅਕਾਊ ਲੱਗਣ ਤੋਂ ਬਚਾਉਣ ਲਈ

ੲ. ੳ ਅਤੇ ਅ ਦੋਵੇਂ

ਸ. ਉਪਰੋਕਤ ਵਿੱਚੋਂ ਕੋਈ ਨਹੀਂ।

ੲ. ੳ ਅਤੇ ਅ ਦੋਵੇਂ

2. ਆਪਸ ਵਿੱਚ ਗੱਲ-ਬਾਤ ਕਰਦੇ ਸਮੇਂ ਆਪਣੇ ਜਾਂ ਕਿਸੇ ਦੂਜੇ ਪੁਰਖ ਦੇ ਨਾਂ ਦੀ ਥਾਂ ਵਰਤੇ ਜਾਣ, ਉਹ ਕੀ ਅਖਵਾਉਂਦੇ ਹਨ?

ੳ. ਪੁਰਖ-ਵਾਚਕ ਪੜਨਾਂਵ

ਅ. ਨਿੱਜ-ਵਾਚਕ ਪੜਨਾਂਵ

ੲ. ਸੰਬੰਧ-ਵਾਚਕ ਪੜਨਾਂਵ

ਸ. ਪ੍ਰਸ਼ਨ-ਵਾਚਕ ਪੜਨਾਂਵ।

ੳ. ਪੁਰਖ-ਵਾਚਕ ਪੜਨਾਂਵ

3. ‘ਮੇਰੀ ਚੁੰਨੀ ਦਾ ਰੰਗ ਨੀਲਾ ਹੈ।’ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ?

ੳ. ਗੁਣ-ਵਾਚਕ ਵਿਸ਼ੇਸ਼ਣ

ਅ. ਸੰਖਿਆ-ਵਾਚਕ ਵਿਸ਼ੇਸਣ

ੲ. ਨਿਸ਼ਚੇ-ਵਾਚਕ ਵਿਸ਼ੇਸ਼ਣ

ਸ. ਪੜਨਾਂਵੀਂ ਵਿਸ਼ੇਸ਼ਣ।

ੳ. ਗੁਣ-ਵਾਚਕ ਵਿਸ਼ੇਸ਼ਣ

4. ਕਾਰਜ ਦੇ ਪੱਖ ਤੋਂ ਯੋਜਕ ਦੀਆਂ ਕਿੰਨੀਆਂ ਕਿਸਮਾਂ ਹਨ?

ੳ. ਪੰਜ

ਅ. ਛੇ

ੲ. ਦੋ

ਸ. ਅੱਠ

ੲ. ਦੋ

5. ‘ਮੈਂ ਦੁੱਧ ਪੀਂਦਾ ਹਾਂ।’ ਇਹ ਵਾਕ ਕਿਹੜੇ ਵਾਚ ਵਿੱਚ ਹੈ?

ੳ. ਭਾਵ ਵਾਚ

ਅ. ਕਰਤਰੀ ਵਾਚ

ੲ. ਕਰਮਣੀ ਵਾਚ

ਸ. ਉਪਰੋਕਤ ਵਿੱਚੋਂ ਕੋਈ ਨਹੀਂ।

ਅ. ਕਰਤਰੀ ਵਾਚ

6. ਉਹ ਕਾਰ ਵਿੱਚ ਬੈਠੇ ਹਨ।’ ਇਸ ਵਾਕ ਵਿੱਚੋਂ ਸੰਬੰਧਕ ਚੁਣੋ:

ੳ. ਉਹ

ਅ. ਕਾਰ

ੲ. ਵਿੱਚ

ਸ. ਬੈਠੇ ਹਨ।

ੲ. ਵਿੱਚ

7. ਨੀ/ ਬੀਬਾ/ ਕੁੜੇ/ ਵੇ/ ਓਏ’ ਆਦਿ ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ?

ੳ. ਪ੍ਰਸੰਸਾ-ਵਾਚਕ ਵਿਸਮਿਕ

ਅ. ਹੈਰਾਨੀ-ਵਾਚਕ ਵਿਸਮਿਕ

ੲ. ਸੰਬੋਧਕੀ ਵਿਸਮਿਕ

ਸ. ਸ਼ੋਕ-ਵਾਚਕ ਵਿਸਮਿਕ।

ੲ. ਸੰਬੋਧਕੀ ਵਿਸਮਿਕ

8. ‘ਜਗਣਾ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:

ੳ. ਬੁਝਣਾ

ਅ. ਜਾਗਣਾ

ੲ. ਸੌਣਾ

ਸ. ਉਪਰੋਕਤ ਸਾਰੇ।

ੳ. ਬੁਝਣਾ

9. ਪੰਜਾਬੀ ਵਿੱਚ ਫ਼ਾਰਸੀ ਸ਼ਬਦਾਂ ਨੂੰ ਲਿਖਣ ਲਈ ਕਿਹੜੀਆਂ ਪੰਜ ਧੁਨੀਆਂ ਸ਼ਾਮਲ ਕੀਤੀਆਂ ਗਈਆਂ ਹਨ?
ੳ.    ੳ, ਅ, ੲ, ਸ, ਹ

ਅ.    ਸ਼, ਖ਼, ਗ਼, ਜ਼, ਫ਼
ੲ.     ਙ, ਞ, ਣ, ਨ, ਮ

ਸ.     ਙ, ਞ, ਣ, ੜ, ਲ਼।

ਅ.    ਸ਼, ਖ਼, ਗ਼, ਜ਼, ਫ਼

10. ਸਮਾਨ ਯੋਜਕ ਚੁਣੋ:

ੳ. ਕਿਉਂਕਿ, ਤਾਂ ਜੋ

ਅ. ਜੀਕੁਰ, ਜਿਵੇਂ

ੲ. ਇਸ ਕਾਰਨ, ਕਿ

ਸ. ਤੇ, ਅਤੇ

ਸ. ਤੇ, ਅਤੇ

11. ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ?

ੳ. ਪੰਜ

ਅ. ਛੇ

ੲ. ਦੋ

ਸ. ਅੱਠ

ੲ. ਦੋ

© 2024  | SoE-Meritorious Success Adda